ਜਿਵੇਂ ਕਿ ਰਿਪੋਰਟ ਕੀਤਾ ਗਿਆ ਹੈ, ਬ੍ਰਿਟਿਸ਼ ਕੋਲੰਬੀਆ ਨੂੰ ਉਹ ਇਲਾਕਾ ਸਮਝਿਆ ਗਿਆ ਹੈ ਜਿੱਥੇ ਮਨੀ ਲੌਂਡਰਿੰਗ (ਕਾਲੇ ਧਨ ਨੂੰ ਜਾਇਜ਼ ਬਣਾਉਣਾ) ਵਧ-ਫੁੱਲ ਰਿਹਾ ਹੈ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ, ਅਕਾਦਮਿਕਾਂ ਅਤੇ ਵਿਸ਼ੇ ਵਿਚ ਮੁਹਾਰਤ ਰੱਖਣ ਵਾਲੇ ਮਾਹਰਾਂ ਵਿਚਕਾਰ ਇਹ ਸਹਿਮਤੀ ਦਿਖਾਈ ਦਿੰਦੀ ਹੈ ਕਿ ਇਸ ਧਾਰਨਾ ਦੀਆਂ ਜੜ੍ਹਾਂ ਅਸਲੀਅਤ ਵਿਚ ਹਨ। ਇਹ ਗੱਲ ਨੋਟ ਕਰਨਾ ਜ਼ਰੂਰੀ ਹੈ ਕਿ ਇਸ ਦੇ ਲੁਕਵੇਂ ਖਾਸੇ ਕਰਕੇ, ਮਨੀ ਲੌਂਡਰਿੰਗ ਦੀਆਂ ਸਰਗਰਮੀਆਂ ਆਪਣੀ ਹੋਂਦ ਦਾ ਪਿੱਛੇ ਬਹੁਤਾ ਸਪਸ਼ਟ ਸਬੂਤ ਨਹੀਂ ਛੱਡਦੀਆਂ, ਅਤੇ ਨਾ ਹੀ ਉਹ ਆਮ ਤੌਰ 'ਤੇ ਅਜਿਹੇ ਗਵਾਹ ਪੈਦਾ ਕਰਦੀਆਂ ਹਨ ਜਿਹੜੇ ਜਨਤਕ ਤੌਰ `ਤੇ ਇਸ ਬਾਰੇ ਬੋਲਣ ਲਈ ਉਤਸ਼ਾਹਿਤ ਹੋਣ। ਫਿਰ ਵੀ, ਇਹ ਇਕ ਅਜਿਹੀ ਹਾਲਤ ਹੈ ਜਿਸ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਲੋਕ ਫਿਕਰਮੰਦ ਹਨ।
ਸੂਬੇ ਦੀ ਸਰਕਾਰ ਨੇ ਬੀ.ਸੀ. ਵਿਚ ਮਨੀ ਲੌਂਡਰਿੰਗ ਨਾਲ ਸਿੱਝਣ ਬਾਰੇ ਚਾਰ ਤਾਜ਼ਾ ਰਿਪੋਰਟਾਂ ਤਿਆਰ ਕਰਵਾਈਆਂ ਹਨ:
ਇਨ੍ਹਾਂ ਰਿਪੋਰਟਾਂ ਦੇ ਨਤੀਜੇ ਵਜੋਂ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ 15 ਮਈ, 2019 ਨੂੰ ਸੂਬੇ ਵਿਚ ਮਨੀ ਲੌਂਡਰਿੰਗ ਦੀ ਇਨਕੁਆਰੀ ਲਈ ਇਹ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ।
ਇਸ ਕਮਿਸ਼ਨ ਦਾ ਅਧਿਕਾਰ ਖੇਤਰ ਵਿਸ਼ਾਲ ਹੈ। ਇਸ ਦਾ ਇਸ ਕਮਿਸ਼ਨ ਦਾ ਅਧਿਕਾਰ ਖੇਤਰ ਵਿਸ਼ਾਲ ਹੈ। ਇਸ ਦਾ ਕਮਿਸ਼ਨ ਤੋਂ ਇਨ੍ਹਾਂ ਤੱਥਾਂ ਦਾ ਪਤਾ ਲਾਉਣ ਦੀ ਮੰਗ ਕਰਦੀਆਂ ਹਨ:
ਇਸ ਦੇ ਇਲਾਵਾ, ਇਸ ਕਮਿਸ਼ਨ ਕੋਲ ਉਨ੍ਹਾਂ ਹਾਲਤਾਂ ਨਾਲ ਸਿੱਝਣ ਲਈ ਸਿਫਾਰਸ਼ਾਂ ਕਰਨ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਨੇ ਮਨੀ ਲੌਂਡਰਿੰਗ ਨੂੰ ਵਧਣ-ਫੁੱਲਣ ਦੇ ਯੋਗ ਬਣਾਇਆ ਹੈ।
ਸੂਬੇ ਨੂੰ ਹੁਣੇ ਹੁਣੇ ਮਨੀ ਲੌਂਡਰਿੰਗ ਬਾਰੇ ਮਿਲੀਆਂ ਚਾਰ ਰਿਪੋਰਟਾਂ ਦੀ ਪੜਚੋਲ ਅਤੇ ਵਿਚਾਰ ਕਰਨਾ ਵੀ ਕਮਿਸ਼ਨ ਦੇ ਅਧਿਕਾਰ ਖੇਤਰ ਵਿਚ ਹੈ। ਇਹ ਰਿਪੋਰਟਾਂ ਵੱਖ ਵੱਖ ਆਰਥਿਕ ਖੇਤਰਾਂ ਵਿਚਲੀਆਂ ਹਾਲਤਾਂ ਦੀ ਚਿੰਤਾਜਨਕ ਤਸਵੀਰ ਚਿਤਰਦੀਆਂ ਹਨ ਜਿਨ੍ਹਾਂ ਖੇਤਰਾਂ ਵਿਚ ਮਨੀ ਲੌਂਡਰਿੰਗ ਇਕ ਮਸਲਾ ਸਮਝਿਆ ਗਿਆ ਹੈ। ਇਹ ਉਸ ਵੱਡੇ ਫਿਕਰ ਦਾ ਅਕਸ ਦਿਖਾਉਂਦੀਆਂ ਹਨ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਲੋਕ ਆਪਣੇ ਇਲਾਕਿਆਂ ਵਿਚ ਮਨੀ ਲੌਂਡਰਿੰਗ ਨੂੰ ਦੇਖਦੇ ਹਨ, ਅਤੇ ਉਸ ਹੱਦ ਦਾ ਅਕਸ ਵੀ ਦਿਖਾਉਂਦੀਆਂ ਹਨ ਜਿਸ ਹੱਦ ਤੱਕ ਇਸ ਦਾ ਮੁਕਾਬਲਾ ਕਰਨ ਵਿਚ ਸੰਸਥਾਈ ਕਾਰਗਰਤਾ, (ਜਾਂ ਇੱਥੋਂ ਤੱਕ ਕਿ ਨੇਕ ਨੀਤੀ ਵੀ) ਖਤਰੇ ਵਿਚ ਹੈ।
ਭਾਵੇਂ ਕਿ ਬਹੁਤ ਸਾਰਾ ਕੰਮ ਪਹਿਲਾਂ ਹੀ ਹੋ ਚੁੱਕਾ ਹੈ, ਇਹ ਇਨਕੁਆਰੀ ਮਸਲਿਆਂ ਬਾਰੇ ਹੋਰ ਚਾਨਣਾ ਪਾਉਣ ਦਾ ਇਕ ਮੌਕਾ ਦਿੰਦੀ ਹੈ। ਕਮਿਸ਼ਨ ਕੋਲ ਕਾਨੂੰਨੀ ਤਾਕਤਾਂ ਹਨ, ਜਿਵੇਂ ਕਿ ਗਵਾਹਾਂ ਨੂੰ ਗਵਾਹੀ ਦੇਣ ਲਈ ਮਜ਼ਬੂਰ ਕਰਨ ਅਤੇ ਭੇਤ ਜ਼ਾਹਰ ਕਰਨ ਦਾ ਹੁਕਮ ਦੇਣ ਦੀ ਤਾਕਤ – ਉਹ ਤਾਕਤਾਂ ਜਿਹੜੀਆਂ ਪਿਛਲੀਆਂ ਰਿਪੋਰਟਾਂ ਦੇ ਰਚਨਹਾਰਿਆਂ ਨੂੰ ਉਪਲਬਧ ਨਹੀਂ ਸਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਸੂਬੇ ਵਿਚ ਮਨੀ ਲੌਂਡਰਿੰਗ ਦੀ ਕਿਸਮ ਅਤੇ ਖੇਤਰ ਦੀ ਜ਼ਿਆਦਾ ਵਿਆਪਕ ਪੜਚੋਲ ਕਰਨ ਅਤੇ ਉਨ੍ਹਾਂ ਹਾਲਤਾਂ ਦਾ ਪਤਾ ਲਾਉਣ ਦੇ ਯੋਗ ਬਣਾਏਗੀ ਜਿਨ੍ਹਾਂ ਨੇ ਇਸ ਨੂੰ ਫੈਲਣ ਅਤੇ ਵਧਣ ਦੀ ਆਗਿਆ ਦਿੱਤੀ।
ਭਾਵੇਂ ਕਿ ਇਹ ਕਮਿਸ਼ਨ ਸਰਕਾਰ ਦੇ ਹੁਕਮ ਨਾਲ ਬਣਾਇਆ ਗਿਆ ਹੈ, ਅਤੇ ਇਸ ਦਾ ਖਰਚਾ ਸੂਬੇ ਦੀ ਸਰਕਾਰ ਦੇਵੇਗੀ, ਪਰ ਇਹ ਇਕ ਆਜ਼ਾਦ ਸੰਸਥਾ ਹੈ ਜਿਸ ਦੀ ਵਫ਼ਾਦਾਰੀ ਸਿਰਫ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਪ੍ਰਤੀ ਹੈ। ਆਪਣਾ ਫਰਜ਼ ਨਿਭਾਉਂਦੇ ਹੋਏ, ਕਮਿਸ਼ਨ ਲਈ ਆਪਣਾ ਕਾਰਜ ਖੇਤਰ ਇਸ ਤਰੀਕੇ ਨਾਲ ਪੂਰਾ ਕਰਨਾ ਜ਼ਰੂਰੀ ਹੈ ਕਿ ਇਹ ਮਾਇਕ ਤੌਰ `ਤੇ ਜਵਾਬਦੇਹ ਹੋਵੇ, ਅਤੇ ਇਸ ਦੇ ਨਾਲ ਨਾਲ ਪਬਲਿਕ ਇਨਕੁਆਰੀਆਂ ਦੇ ਖਾਸ ਟੀਚਿਆਂ ਦਾ ਸਤਿਕਾਰ ਕਰਨ ਵਾਲਾ ਹੋਵੇ।
ਸਭ ਤੋਂ ਪਹਿਲਾਂ, ਇਨਕੁਆਰੀ ਦਾ ਕਾਰਗਰ ਹੋਣਾ ਅਤੇ ਵਾਜਬ ਤੇਜ਼ੀ ਨਾਲ ਅੱਗੇ ਵਧਣਾ ਜ਼ਰੂਰੀ ਹੈ, ਇਸ ਦਾ ਸਮੇਂ ਸਿਰ ਚੱਲਣਾ ਜ਼ਰੂਰੀ ਹੈ, ਪਰ ਮੁਕੰਮਲ ਨਾ ਹੋਣ ਦੀ ਲਾਗਤ `ਤੇ ਨਹੀਂ।
ਦੂਜਾ, ਕਮਿਸ਼ਨ ਦਾ ਨਿਰਪੱਖ ਹੋਣਾ ਜ਼ਰੂਰੀ ਹੈ। ਬਹੁਤ ਸਾਰੇ ਵਿਅਕਤੀ ਅਤੇ ਏਜੰਸੀਆਂ ਜਿਹੜੇ ਕਮਿਸ਼ਨ ਦੇ ਕੰਮ ਵਿਚ ਸ਼ਾਮਲ ਹੋਣਗੇ, ਉਹ ਇਸ ਕਰਕੇ ਸ਼ਾਮਲ ਹਨ ਕਿਉਂਕਿ ਉਨ੍ਹਾਂ ਕੋਲ ਦੇਣ ਲਈ ਫਾਇਦੇਮੰਦ ਜਾਣਕਾਰੀ, ਤਜਰਬਾ ਅਤੇ ਨੀਝ ਹੈ, ਇਸ ਕਰਕੇ ਨਹੀਂ ਕਿ ਉਨ੍ਹਾਂ ਨੇ ਕਿਸੇ ਚੀਜ਼ ਲਈ ਜਵਾਬਦੇਹ ਹੋਣਾ ਹੈ। ਕਮਿਸ਼ਨ ਦਾ ਇਹ ਪੱਕਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੋਣਾ ਜ਼ਰੂਰੀ ਹੈ ਕਿ ਇਹ ਉਨ੍ਹਾਂ ਵਿਅਕਤੀਆਂ ਅਤੇ ਏਜੰਸੀਆਂ ਦੇ ਆਪਣੀ ਪ੍ਰਾਈਵੇਸੀ ਦੇ ਹਿੱਤਾਂ, ਕਾਨੂੰਨੀ ਹਿੱਤਾਂ ਅਤੇ ਸਨਮਾਨ ਦੀ ਰੱਖਿਆ ਦੇ ਹੱਕ ਦਾ ਆਦਰ ਕਰਦਾ ਹੈ।
ਤੀਜਾ, ਕਮਿਸ਼ਨ ਲਈ ਮੁਕੰਮਲ ਕੰਮ ਕਰਨਾ ਜ਼ਰੂਰੀ ਹੈ। ਮੁਕੰਮਲ ਕੰਮ ਦਾ ਮਤਲਬ ਇਹ ਨਹੀਂ ਹੈ ਕਿ ਇਨਕੁਆਰੀ ਦੀ ਹਰ ਉਸ ਲਾਈਨ ਦੀ ਪਾਲਣਾ ਕਰਨੀ ਜ਼ਰੂਰੀ ਹੈ ਜਿਸ ਦੀ ਪਾਲਣਾ ਕੀਤੀ ਜਾ ਸਕਦੀ ਹੋਵੇ। ਸਗੋਂ, ਇਸ ਦਾ ਮਤਲਬ ਇਹ ਹੈ ਕਿ ਇਨਕੁਆਰੀ ਦੀਆਂ ਜਿਨ੍ਹਾਂ ਲਾਈਨਾਂ ਦੀ ਪਾਲਣਾ ਕੀਤੀ ਜਾਵੇਗੀ, ਉਹ, ਉਹ ਹਨ ਜਿਹੜੀਆਂ ਕਮਿਸ਼ਨ ਦੇ ਅਧਿਕਾਰ ਖੇਤਰ ਵਾਲੇ ਵਿਸ਼ਿਆਂ ਨੂੰ ਸਮਝਣ ਵਿਚ ਅਰਥਪੂਰਨ ਯੋਗਦਾਨ ਪਾਉਂਦੀਆਂ ਹਨ। ਇਸ ਤੋਂ ਘੱਟ ਕਰਨਾ, ਇਨਕੁਆਰੀ ਦੇ ਨਤੀਜੇ ਵਿਚ ਜਨਤਾ ਦੇ ਭਰੋਸੇ ਨੂੰ ਸੱਟ ਮਾਰੇਗਾ; ਇਸ ਤੋਂ ਜ਼ਿਆਦਾ ਕਰਨਾ, ਇਕਸਾਰਤਾ ਅਤੇ ਫਾਇਦੇਮੰਦੀ ਨੂੰ ਤਿਆਗੇਗਾ ਅਤੇ ਨਾ ਖਤਮ ਹੋਣ ਵਾਲੀ ਕਾਰਵਾਈ ਨੂੰ ਸ਼ਹਿ ਦੇਵੇਗਾ।
ਅੰਤ ਵਿਚ, ਕਮਿਸ਼ਨ ਦਾ ਬੇਪਰਦਾ ਅਤੇ ਪਾਰਦਰਸ਼ੀ ਹੋਣਾ ਜ਼ਰੂਰੀ ਹੈ। ਇਹ ਇਸ ਮਹੱਤਵਪੂਰਨ ਉੱਦਮ ਦੀ ਕਾਮਯਾਬੀ ਲਈ ਜ਼ਰੂਰੀ ਹੈ। ਕਮਿਸ਼ਨ ਜਿਹੜੇ ਵੀ ਤੱਥ ਸਾਮ੍ਹਣੇ ਲਿਆਉਂਦਾ ਹੈ ਅਤੇ ਜਿਹੜੀਆਂ ਵੀ ਸਿਫਾਰਸ਼ਾਂ ਦੀ ਤਜਵੀਜ਼ ਕੀਤੀ ਜਾਂਦੀ ਹੈ, ਉਹ ਇਸ ਆਧਾਰ `ਤੇ ਹੋਣੀਆਂ ਜ਼ਰੂਰੀ ਹਨ ਕਿ ਪਬਲਿਕ ਨੂੰ, ਜਿਸ ਲਈ ਇਹ ਕਮਿਸ਼ਨ ਬਣਾਇਆ ਗਿਆ ਹੈ, ਚਾਲੂ ਮਸਲਿਆਂ ਦੇ ਤੱਥਾਂ ਅਤੇ ਪਾਲਸੀ ਨੂੰ ਜਾਣਨ ਅਤੇ ਸਮਝਣ ਦਾ ਅਤੇ ਕਾਰਜ ਅਤੇ ਨਤੀਜੇ ਦੀ ਮਹੱਤਤਾ ਅਤੇ ਕਾਰਗਰਤਾ ਬਾਰੇ ਆਪਣੀ ਖੁਦ ਦੀ ਰਾਇ ਬਣਾਉਣ ਦਾ ਮੌਕਾ ਮਿਲਿਆ ਹੈ।
ਕਮਿਸ਼ਨ ਢੁਕਵੇਂ ਸਮੇਂ `ਤੇ, ਉਸ ਕਾਰਵਾਈ ਦੇ ਨਿਯਮ ਦੱਸੇਗਾ ਜਿਹੜੇ ਇਹ ਪੱਕਾ ਕਰਨਗੇ ਕਿ ਕਾਰਵਾਈਆਂ ਨਿਯਮਬੱਧ ਤਰੀਕੇ ਦੀ ਪਾਲਣਾ ਕਰਨਗੀਆਂ, ਜਿਸ ਨਾਲ ਕਦੇ ਕਦੇ ਤੇਜ਼ੀ, ਨਿਰਪੱਖਤਾ, ਮੁਕੰਮਲਤਾ ਅਤੇ ਬੇਪਰਦਗੀ ਦੇ ਮੁਕਾਬਲੇ ਦਾ ਅਕਸ ਦਿਖਾਈ ਦੇਵੇਗਾ। ਕਮਿਸ਼ਨ ਨੇ ਵੈੱਬਸਾਈਟ ਉੱਪਰ ਸ਼ਾਮਲ ਹੋ ਸਕਣ ਲਈ ਯੋਗਤਾ ਅਤੇ ਸ਼ਮੂਲੀਅਤ ਲਈ ਨਿਯਮ ਪਾਏ ਹਨ, ਜਿਹੜੇ ਇਨਕੁਆਰੀ ਵਿਚ ਹਿੱਸਾ ਲੈਣਾ ਚਾਹੁਣ ਵਾਲੇ ਵਿਅਕਤੀਆਂ ਅਤੇ ਏਜੰਸੀਆਂ ਨੂੰ ਅਜਿਹਾ ਕਰਨ ਲਈ ਅਪਲਾਈ ਕਰਨ ਦੀ ਆਗਿਆ ਦੇਣਗੇ। ਤੁਸੀਂ ਸ਼ਾਮਲ ਹੋ ਸਕਣ ਲਈ ਯੋਗਤਾ ਅਤੇ ਸ਼ਮੂਲੀਅਤ ਲਈ ਨਿਯਮ ਇੱਥੇ ਪੜ੍ਹ ਸਕਦੇ ਹੋ।
ਪਬਲਿਕ ਇਨਕੁਆਰੀਆਂ ਸੂਬੇ ਦੇ ਲੋਕਾਂ ਨੂੰ ਸਿਰਫ ਜਾਣਕਾਰੀ ਦੇਣ ਬਾਰੇ ਹੀ ਨਹੀਂ ਹਨ। ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਪਬਲਿਕ ਦੇ ਦਿਲਚਸਪੀ ਰੱਖਦੇ ਮੈਂਬਰਾਂ ਤੋਂ ਮਿਲਣ ਵਾਲੀ ਜਾਣਕਾਰੀ ਨਾਲ ਵੀ ਕਾਫੀ ਫਾਇਦਾ ਹੁੰਦਾ ਹੈ। ਕਮਿਸ਼ਨ ਦਾ ਵੈੱਬਸਾਈਟ, ਜਦ ਕਿ ਅਜੇ ਵੀ ਤਿਆਰ ਹੋ ਰਿਹਾ ਹੈ, ਪਬਲਿਕ ਦੇ ਕਿਸੇ ਵੀ ਉਨ੍ਹਾਂ ਮੈਂਬਰਾਂ ਲਈ ਸੰਪਰਕ ਕਰਨ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਹੜੇ ਜਾਣਕਾਰੀ ਜਾਂ ਆਪਣੇ ਵਿਚਾਰ ਦੇਣਾ ਚਾਹੁੰਦੇ ਹਨ। ਜਿਵੇਂ ਜਿਵੇਂ ਕਮਿਸ਼ਨ ਦਾ ਕੰਮ ਅੱਗੇ ਵਧੇਗਾ, ਵੈੱਬਸਾਈਟ `ਤੇ ਇਸ ਚੀਜ਼ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿ ਲੋਕ ਇਨਕੁਆਰੀ ਵਿਚ ਕਿਵੇਂ ਸ਼ਾਮਲ ਹੋ ਸਕਦੇ ਹਨ।
ਕਮਿਸ਼ਨ ਵਿਚ ਭਾਵੇਂ ਅਜੇ ਪੂਰਾ ਸਟਾਫ ਨਹੀਂ ਹੈ, ਕਈ ਮੁੱਖ ਪੋਜ਼ੀਸ਼ਨਾਂ ਭਰ ਲਈਆਂ ਗਈਆਂ ਹਨ। ਇਨ੍ਹਾਂ ਵਿਅਕਤੀਆਂ ਦੇ ਜੀਵਨ ਵੇਰਵੇ ਵੈੱਬਸਾਈਟ `ਤੇ ਉਪਲਬਧ ਹਨ।
ਕਮਿਸ਼ਨ ਦੇ ਸਟੱਡੀ (ਅਧਿਐਨ) ਅਤੇ ਸੁਣਵਾਈ ਕਰਨ ਦੇ ਦੋਨੋਂ ਹਿੱਸੇ ਹੋਣਗੇ। ਸਟੱਡੀ ਵਾਲਾ ਹਿੱਸਾ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ; ਇਸ ਵਿਚ ਸੂਬੇ ਵਲੋਂ ਤਿਆਰ ਕਰਵਾਈਆਂ ਗਈਆਂ ਚਾਰ ਰਿਪੋਰਟਾਂ ਦਾ ਵਿਸ਼ਲੇਸ਼ਣ ਸ਼ਾਮਲ ਹੈ। ਇਹ ਮਨੀ ਲੌਂਡਰਿੰਗ ਅਤੇ ਐਂਟੀ-ਮਨੀ ਲੌਂਡਰਿੰਗ ਦੀਆਂ ਕਾਰਵਾਈਆਂ ਦੇ ਸੰਬੰਧ ਵਿਚ ਇਸ ਅਤੇ ਹੋਰ ਇਲਾਕਿਆਂ ਵਿਚ ਕਾਨੂੰਨ ਦੀ ਮੁਕੰਮਲ ਘੋਖ, ਖੋਜ ਅਤੇ ਟਿੱਪਣੀਆਂ ਨੂੰ ਵੀ ਸ਼ਾਮਲ ਕਰੇਗਾ, ਅਤੇ ਇਸ ਦੇ ਨਾਲ ਨਾਲ ਇਨ੍ਹਾਂ ਵਿਸ਼ਿਆਂ ਬਾਰੇ ਗਿਆਨ ਰੱਖਦੇ ਵਿਅਕਤੀਆਂ ਨਾਲ ਸਲਾਹ-ਮਸ਼ਵਰੇ ਨੂੰ ਵੀ ਸ਼ਾਮਲ ਕਰੇਗਾ। ਜੇ ਜ਼ਰੂਰੀ ਹੋਇਆ ਤਾਂ ਆਪਣੇ ਕਾਰਜ ਖੇਤਰ ਅਤੇ ਸੀਮਾਵਾਂ ਦੇ ਵਿਚ ਵਿਚ ਇਨ੍ਹਾਂ ਮਸਲਿਆਂ ਬਾਰੇ ਕਮਿਸ਼ਨ ਦੀ ਸਮਝ ਨੂੰ ਹੋਰ ਵਧਾਉਣ ਲਈ ਹੋਰ ਖੋਜ ਵੀ ਕਰਵਾਈ ਜਾ ਸਕਦੀ ਹੈ।
ਕਮਿਸ਼ਨ ਦੇ ਸਟੱਡੀ (ਅਧਿਐਨ) ਅਤੇ ਸੁਣਵਾਈ ਕਰਨ ਦੇ ਦੋਨੋਂ ਹਿੱਸੇ ਹੋਣਗੇ। ਸਟੱਡੀ ਵਾਲਾ ਹਿੱਸਾ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ; ਇਸ ਵਿਚ ਸੂਬੇ ਵਲੋਂ ਤਿਆਰ ਕਰਵਾਈਆਂ ਗਈਆਂ ਚਾਰ ਰਿਪੋਰਟਾਂ ਦਾ ਵਿਸ਼ਲੇਸ਼ਣ ਸ਼ਾਮਲ ਹੈ। ਇਹ ਮਨੀ ਲੌਂਡਰਿੰਗ ਅਤੇ ਐਂਟੀ-ਮਨੀ ਲੌਂਡਰਿੰਗ ਦੀਆਂ ਕਾਰਵਾਈਆਂ ਦੇ ਸੰਬੰਧ ਵਿਚ ਇਸ ਅਤੇ ਹੋਰ ਇਲਾਕਿਆਂ ਵਿਚ ਕਾਨੂੰਨ ਦੀ ਮੁਕੰਮਲ ਘੋਖ, ਖੋਜ ਅਤੇ ਟਿੱਪਣੀਆਂ ਨੂੰ ਵੀ ਸ਼ਾਮਲ ਕਰੇਗਾ, ਅਤੇ ਇਸ ਦੇ ਨਾਲ ਨਾਲ ਇਨ੍ਹਾਂ ਵਿਸ਼ਿਆਂ ਬਾਰੇ ਗਿਆਨ ਰੱਖਦੇ ਵਿਅਕਤੀਆਂ ਨਾਲ ਸਲਾਹ-ਮਸ਼ਵਰੇ ਨੂੰ ਵੀ ਸ਼ਾਮਲ ਕਰੇਗਾ। ਜੇ ਜ਼ਰੂਰੀ ਹੋਇਆ ਤਾਂ ਆਪਣੇ ਕਾਰਜ ਖੇਤਰ ਅਤੇ ਸੀਮਾਵਾਂ ਦੇ ਵਿਚ ਵਿਚ ਇਨ੍ਹਾਂ ਮਸਲਿਆਂ ਬਾਰੇ ਕਮਿਸ਼ਨ ਦੀ ਸਮਝ ਨੂੰ ਹੋਰ ਵਧਾਉਣ ਲਈ ਹੋਰ ਖੋਜ ਵੀ ਕਰਵਾਈ ਜਾ ਸਕਦੀ ਹੈ।
ਕਮਿਸ਼ਨ ਦਾ ਕਾਰਜ ਖੇਤਰ ਵਿਸ਼ਾਲ ਅਤੇ ਡੂੰਘਾ ਹੈ। ਕਾਮਯਾਬ ਨਤੀਜੇ ਲਈ ਸਾਰੇ ਪੱਧਰਾਂ ਦੀਆਂ ਸਰਕਾਰਾਂ, ਪਬਲਿਕ ਅਤੇ ਪ੍ਰਾਈਵੇਟ ਏਜੰਸੀਆਂ, ਅਤੇ ਆਮ ਨਾਗਰਿਕਾਂ ਦਾ ਸਹਿਯੋਗ ਜ਼ਰੂਰੀ ਹੈ। ਕਮਿਸ਼ਨ ਨੂੰ ਉਨ੍ਹਾਂ ਸਾਰਿਆਂ ਨੂੰ ਸ਼ਾਮਲ ਕਰਨ ਦੀ ਤਾਂਘ ਨਾਲ ਉਡੀਕ ਹੈ ਜਿਹੜੇ ਇਕ ਅਜਿਹੇ ਗੰਭੀਰ ਮਸਲੇ ਨੂੰ ਸਹੀ ਤਰ੍ਹਾਂ ਸਮਝਣ ਵਿਚ ਮਦਦ ਕਰ ਸਕਦੇ ਹਨ ਜਿਸ ਨੇ ਬ੍ਰਿਟਿਸ਼ ਕੋਲੰਬੀਆ ਦੇ ਆਰਥਿਕ ਅਤੇ ਸੰਸਥਾਈ ਚਿੱਤਰ ਨੂੰ ਬਹੁਤ ਧੁੰਦਲਾ ਕੀਤਾ ਹੈ।
ਇਸ ਕੋਸ਼ਿਸ਼ ਨੂੰ ਕਮਿਸ਼ਨਰ ਵਜੋਂ ਅਗਵਾਈ ਦੇਣ ਦਾ ਮੈਨੂੰ ਮਾਣ ਹੈ ਅਤੇ ਮੈਨੂੰ ਉਸ ਤਜਰਬੇਕਾਰ, ਗਿਆਨਵਾਨ ਟੀਮ `ਤੇ ਮਾਣ ਹੈ ਜਿਹੜੀ ਅਸੀਂ ਤਿਆਰ ਕਰ ਰਹੇ ਹਾਂ। ਮੇਰਾ ਵਾਅਦਾ ਹੈ ਕਿ ਮੇਰੀ – ਅਤੇ ਕਮਿਸ਼ਨਰ ਦੇ ਸਟਾਫ ਦੇ ਸਾਰੇ ਮੈਂਬਰਾਂ ਦੀ – ਵਫ਼ਾਦਾਰੀ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਪ੍ਰਤੀ ਹੈ: ਸਚਾਈਆਂ ਦਾ ਪਤਾ ਲਾਉਣਾ ਅਤੇ ਇਹ ਜਾਣਕਾਰੀ ਤੁਹਾਨੂੰ ਦੇਣਾ।
ਔਨਰੇਬਲ ਅਸਟਿਨ ਕੱਲਨ, ਕਮਿਸ਼ਨਰ
ਬ੍ਰਿਟਿਸ਼ ਕੋਲੰਬੀਆ ਵਿਚ ਮਨੀ ਲੌਂਡਰਿੰਗ ਦੀ ਇਨਕੁਆਰੀ ਦਾ ਕਮਿਸ਼ਨ